ਪੰਜਾਬ ਸਿੱਖ ਇਤਿਹਾਸ:- ਦਸ ਸਿੱਖ ਗੁਰੂ ਸਾਹਿਬਾਨ

ਪੰਜਾਬ ਸਿੱਖ ਇਤਿਹਾਸ:- ਦਸ ਸਿੱਖ ਗੁਰੂ ਸਾਹਿਬਾਨ:- 

(1) ਗੁਰੂ ਨਾਨਕ ਦੇਵ ਜੀ

(2) ਗੁਰੂ ਅੰਗਦ ਦੇਵ ਜੀ 

(3) ਗੁਰੂ ਅਮਰਦਾਸ ਜੀ 

(4) ਗੁਰੂ ਰਾਮਦਾਸ ਜੀ

(5) ਗੁਰੂ ਅਰਜਨ ਦੇਵ ਜੀ

(6) ਗੁਰੂ ਹਰਿ ਗੋਬਿੰਦ ਜੀ 

(7) ਗੁਰੂ ਹਰਿਰਾਇ ਜੀ

(8) ਗੁਰੂ ਹਰਿਕ੍ਰਿਸ਼ਨ ਜੀ

(9) ਗੁਰੂ ਤੇਗ ਬਹਾਦਰ ਜੀ

(10) ਗੁਰੂ ਗੋਬਿੰਦ ਸਿੰਘ ਜੀ

ਪਹਿਲੇ ਗੁਰੂ - ਗੁਰੂ ਨਾਨਕ ਦੇਵ ਜੀ

  • ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੰਜਾਬ ਵਿਚ ਭਗਤੀ ਲਹਿਰ ਦੇ ਮੋਢੀ ਵਜੋਂ ਵੀ ਜਾਇਆ ਜਾਂਦਾ ਹੈ।
  • ਗੁਰੂ ਜੀ ਦਾ ਜਨਮ: 15 ਅਪ੍ਰੈਲ 1469
  • ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ 15 ਕਾਰਤਿਕ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ, ਭਾਵ ਕਾਰਤਿਕ ਮਹੀਨੇ ਦੀ ਪੂਰਨਮਾਸ਼ੀ ਨੂੰ। (ਪਰ ਕੁਝ ਹੋਰ ਇਤਿਹਾਸ ਦੱਸਦੇ ਹਨ ਕਿ ਗੁਰੂ ਨਾਨਕ ਸਾਹਿਬ ਦਾ ਜਨਮ 20 ਅਕਤੂਬਰ, 1469 ਨੂੰ ਹੋਇਆ ਸੀ
  • ਗੁਰੂ ਜੀ ਦਾ ਜਨਮ ਸਥਾਨ: ਰਾਏ ਭੋਈ ਕੀ ਤਲਵੰਡੀ (ਨਨਕਾਣਾ ਸਾਹਿਬ, ਲਾਹੌਰ, ਪਾਕਿਸਤਾਨ ਤੋਂ 65 ਕਿਲੋਮੀਟਰ ਦੱਖਣ ਪੱਛਮ ਵੱਲ)।
  • ਗੁਰੂ ਜੀ ਦੇ ਪਿਤਾ/ਮਾਤਾ ਦਾ ਨਾਮ: ਮਹਿਤਾ ਕਲਿਆਣ ਦਾਸ ਬੇਦੀ (ਇੱਕ ਸਥਾਨਕ ਮੁਸਲਿਮ ਮੁਖੀ ‘ਰਾਏ ਬੁਲਾਰ’ ਦੀ ਸੇਵਾ ਵਿੱਚ ਪਟਵਾਰੀ ਸਨ) ਅਤੇ ਤ੍ਰਿਪਤਾ ਦੇਵੀ ਜੀ। ਗੁਰੂ ਜੀ ਦੇ ਭੈਣ: ਬੀਬੀ ਨਾਨਕੀ ਜੀ (ਉਹਨਾਂ ਨੂੰ ਗੁਰੂ ਜੀ ਦਾ ਪਹਿਲਾ ਪੈਰੋਕਾਰ ਮੰਨਿਆ ਜਾਂਦਾ ਹੈ) |
  • ਗੁਰੂ ਜੀ ਦੇ ਜੀਵਨ ਸਾਥੀ: ਬੀਬੀ ਸੁਲੱਖਣੀ, ਪੁੱਤਰੀ ਮੂਲ ਚੰਦ, ਪਿੰਡ ਪੱਖੋਕੀ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ
  • ਗੁਰੂ ਜੀ ਦੇ ਪੁੱਤਰ: ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ।
  • ਸ਼੍ਰੀ ਚੰਦ ਜੀ ਨੂੰ ਉਦਾਸੀ ਮੱਤ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਸੀ 
  • ਗੁਰੂ ਜੀ ਨੇ ਲੰਗਰ ਪ੍ਰਥਾ ਦਾ ਨੀਂਹ ਪੱਥਰ ਰੱਖਿਆ ਸੀ।
  • ਗੁਰੂ ਜੀ ਦੇ ਜੀਜਾ ਜੈ ਰਾਮ ਉਨ੍ਹਾਂ ਨੂੰ ਸੁਲਤਾਨਪੁਰ ਲੈ ਗਏ, ਜਿੱਥੇ ਗੁਰੂ ਜੀ ਨੇ ਨਵਾਬ ਦੌਲਤ ਖਾਨ ਲੋਧੀ ਦੇ ਭੰਡਾਰੇ "ਮੋਦੀ ਖਾਨ" ਵਿੱਚ ਕੰਮ ਕੀਤਾ।
  • ਉਨ੍ਹਾਂ ਦੇ ਬਚਪਨ ਦੇ ਸਾਥੀ ਭਾਈ ਮਰਦਾਨਾ ਜੀ ਵੀ ਸੁਲਤਾਨਪੁਰ ਵਿਖੇ ਉਨ੍ਹਾਂ ਦੇ ਨਾਲ ਆ ਗਏ।
  • ਇੱਕ ਦਿਨ, ਗੁਰੂ ਨਾਨਕ ਦੇਵ ਜੀ ਕਪੂਰਥਲਾ ਜ਼ਿਲੇ ਦੇ ਸੁਲਤਾਨਪੁਰ ਲੋਧੀ ਵਿੱਖੇ ਕਾਲੀ ਬੇਈ ਨਦੀ ਵਿੱਚ ਇਸ਼ਨਾਨ ਕਰਨ ਗਏ, ਅੱਜਕੱਲ੍ਹ ਉਸ ਸਥਾਨ 'ਤੇ ਗੁਰਦੁਆਰਾ ਬੇਰ ਸਾਹਿਬ ਮੌਜੂਦ ਹੈ।
  • ਗੁਰੂ ਜੀ ਨੇ ਗਿਆਨ ਤੋਂ ਬਾਅਦ ਪਹਿਲੇ ਸ਼ਬਦ ਕਹੇ "ਇਥੇ ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ"।
  • ਗੁਰੂ ਜੀ ਨੇ ਚਾਰ ਲੰਬੀਆਂ ਯਾਤਰਾਵਾਂ (ਉਦਾਸੀਆਂ) ਪੂਰਬ, ਦੱਖਣ, ਉੱਤਰ, ਪੱਛਮ ਵਿੱਚ ਕੀਤੀਆਂ।

Comments