ਸਿੱਖ ਇਤਿਹਾਸ - ਦਸ ਗੁਰੂ ਸਹਿਬਾਨ ਦਾ ਇਤਿਹਾਸ - ਦੂਜੇ ਗੁਰੂ - ਗੁਰੂ ਅੰਗਦ ਦੇਵ ਜੀ

ਸਿੱਖ ਇਤਿਹਾਸ - ਦਸ ਗੁਰੂ ਸਹਿਬਾਨ ਦਾ ਇਤਿਹਾਸ - ਦੂਜੇ ਗੁਰੂ - ਗੁਰੂ ਅੰਗਦ ਦੇਵ ਜੀ


  • ਗੁਰੂ ਜੀ ਦਾ ਜਨਮ: 31 ਮਾਰਚ, 1504 ਈ.
  • ਗੁਰੂ ਜੀ ਦਾ ਜਨਮ ਸਥਾਨ: ਮੱਤੇ ਦੀ ਸਰਾਏ (ਸਰਾਏ ਨਗਰ ਵਜੋਂ ਜਾਣਿਆ ਜਾਂਦਾ ਹੈ), ਸ਼੍ਰੀ ਮੁਕਤਸਰ ਸਾਹਿਬ ਵਿਚ
  • ਗੁਰੂ ਜੀ ਦੇ ਬਚਪਨ ਦਾ ਨਾਮ: ਭਾਈ ਲਹਿਣਾ ਜੀ।
  • ਗੁਰੂ ਜੀ ਦੇ ਪਿਤਾ/ਮਾਤਾ ਦਾ ਨਾਮ: ਭਾਈ ਫੇਰੂ ਮਲ ਜੀ ਅਤੇ ਮਾਤਾ ਦਇਆ ਕੌਰ ਜੀ।
  • ਗੁਰੂ ਜੀ ਦੇ ਜੀਵਨ ਸਾਥੀ: ਗੁਰੂ ਅੰਗਦ ਦੇਵ ਜੀ ਦਾ ਵਿਆਹ ਸੰਨ 1520 ਈ: ਵਿਚ ਬੀਬੀ ਖੀਵੀ ਜੀ ਨਾਲ, ਦੇਵੀ ਚੰਦ ਜੀ ਦੀ ਪੁੱਤਰੀ।
  • ਗੁਰੂ ਜੀ ਦੇ ਬੱਚੇ: ਦਾਸੂ ਅਤੇ ਦਾਤੂ (ਪੁੱਤ), ਅਮਰੋ ਅਤੇ ਅਨੋਖੀ (ਧੀਆਂ)।
  • ਗੁਰੂ ਨਾਨਕ ਦੇਵ ਜੀ ਨਾਲ ਮਿਲਣ ਤੋਂ ਪਹਿਲਾਂ ‘ਭਾਈ ਲਹਿਣਾ’ ਜੀ ‘ਦੁਰਗਾ ਦੇਵੀ' ਦੀ ਪੂਜਾ ਕਰਦੇ ਸਨ।
  • ਭਾਈ ਲਹਿਣਾ ਜੀ ਦੀ 27 ਸਾਲ ਦੀ ਉਮਰ ਵਿੱਚ ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਹੋਈ।
  • ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਸ਼ਹਿਰ (ਤਰਨਤਾਰਨ ਜ਼ਿਲ੍ਹੇ ਵਿੱਚ ਸਥਿਤ ਹੈ) ਦੀ ਸਥਾਪਨਾ ਕੀਤੀ।
  • ਗੁਰੂ ਜੀ ਨੇ 'ਨਿਸ਼ਕਾਮ ਸੇਵਾ' ਦੇ ਸਿਧਾਂਤਾਂ ਦਾ ਪ੍ਰਦਰਸ਼ਨ ਕੀਤਾ।
  • ਗੁਰੂ ਗੱਦੀ: 1539-1552 (ਤੇਰਾਂ ਸਾਲਾਂ ਲਈ ਗੁਰੂ ਵਜੋਂ ਸੇਵਾ ਕੀਤੀ)।
  • ਗੁਰੂ ਜੀ ਨੇ ‘ਗੁਰਮੁਖੀ ਲਿਪੀ’ (‘35 ਅੱਖਰ’) ਦੀ ਖੋਜ ਕੀਤੀ।
  • ਗੁਰੂ ਜੀ ਨੇ ‘ਮੱਲ ਅਖਾੜੇ’ ਦੀ ਪਰੰਪਰਾ ਸ਼ੁਰੂ ਕੀਤੀ।
  • ਗੁਰੂ ਜੀ ਨੇ ਭਾਈ ਬਾਲਾ ਜੀ ਤੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਤੱਥ ਇਕੱਠੇ ਕੀਤੇ ਜਿਸ ਨੂੰ ‘ਭਾਈ ਬਾਲੇ ਵਾਲੀ ਜਨਮਸਾਖੀ (ਗੁਰੂ ਨਾਨਕ ਦੇਵ ਜੀ ਦੀ ਜੀਵਨੀ) ਕਿਹਾ ਜਾਂਦਾ ਹੈ। 
  • ਗੁਰੂ ਜੀ ਨੇ 63 ਸ਼ਲੋਕਾਂ ਦੀ ਰਚਨਾ ਕੀਤੀ।
  • 1540 ਵਿੱਚ, ਹੁਮਾਯੂੰ (ਮੁਗਲ ਬਾਦਸ਼ਾਹ) ਸ਼ੇਰ ਸ਼ਾਹ ਸੂਰੀ ਤੋਂ ਹਾਰ ਤੋਂ ਬਾਅਦ, ਗੱਦੀ ਦੀ ਬਹਾਲੀ ਲਈ ਅਸੀਸ ਲੈਣ ਲਈ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਨੂੰ ਮਿਲਿਆ।
  • ਗੁਰੂ ਜੀ ਨੇ ‘ਗੁਰੂ ਕਾ ਲੰਗਰ' ਦੀ ਸੰਸਥਾ ਨੂੰ ਮਜ਼ਬੂਤ ਕੀਤਾ।
  • ਗੁਰੂ ਜੀ ਦੇ ਸਮਕਾਲੀ ਮੁਗਲ: ਸ਼ੇਰ ਸ਼ਾਹ ਸੂਰੀ।
  • ਗੁਰੂ ਜੀ ਦੇ ਉੱਤਰਾਧਿਕਾਰੀ: ਗੁਰੂ ਅਮਰਦਾਸ ਜੀ
  • ਜੋਤੀ ਜੋਤ: 1552 ਖਡੂਰ ਸਾਹਿਬ ਵਿਖੇ

Comments